नमस्कार 🙏 हमारे न्यूज पोर्टल - मे आपका स्वागत हैं ,यहाँ आपको हमेशा ताजा खबरों से रूबरू कराया जाएगा , खबर ओर विज्ञापन के लिए संपर्क करे +91 70187 41157 ,हमारे यूट्यूब चैनल को सबस्क्राइब करें, साथ मे हमारे फेसबुक को लाइक जरूर करें , ਕੋਈ ਵੀ ਐਸਾ ਭਾਵ ਮਨ ਵਿਚ ਨਾ ਰੱਖੀਏ ਜੋ ਇਨਸਾਨੀਅਤ ਤੋਂ ਹਟ ਕੇ ਹੋਵੇ। – भारतीय नेशनल न्यूज

ਕੋਈ ਵੀ ਐਸਾ ਭਾਵ ਮਨ ਵਿਚ ਨਾ ਰੱਖੀਏ ਜੋ ਇਨਸਾਨੀਅਤ ਤੋਂ ਹਟ ਕੇ ਹੋਵੇ।

😊 कृपया इस न्यूज को शेयर करें😊

ਕੋਈ ਵੀ ਐਸਾ ਭਾਵ ਮਨ ਵਿਚ ਨਾ ਰੱਖੀਏ ਜੋ ਇਨਸਾਨੀਅਤ ਤੋਂ ਹਟ ਕੇ ਹੋਵੇ।
ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਪਤਰਕਾਰ ਸੁਸ਼ੀਲ ਕੁਮਾਰ ਸਿੰਧੀ

ਰਾਜਪੁਰਾ /ਨਾਭਾ 23 ਦਸੰਬਰ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਸਤਿਕਾਰਯੋਗ ਨਿਰੰਕਾਰੀ ਰਾਜਪਿਤਾ ਰਮਿਤ ਜੀ ਨੇ ਪੰਜਾਬ ਦੀ ਮਾਨਵ ਕਲਿਆਣ ਯਾਤਰਾ ਦੌਰਾਨ ਪੰਜਾਬ ਦੇ ਅਨੇਕਾਂ ਸ਼ਹਿਰਾਂ ਦੀਆਂ ਵਿਸ਼ਾਲ ਸੰਗਤਾਂ ਨੂੰ ਆਪਣਾ ਪਾਵਨ ਅਸ਼ੀਰਵਾਦ ਪ੍ਰਦਾਨ ਕਰਨ ਉਪਰੰਤ ਇਸ ਯਾਤਰਾ ਦੇ ਆਖ਼ਰੀ ਪੜਾਅ ਨਾਭਾ ਵਿਖੇ ਪਹੁੰਚਣ ਤੇ ਮਾਨਵ ਮਾਤਰ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਫਰਮਾਇਆ ਕਿ ਕੋਈ ਵੀ ਐਸਾ ਭਾਵ ਮਨ ਵਿਚ ਨਾ ਲਈਏ ਜੋ ਇਨਸਾਨੀਅਤ ਤੋਂ ਹਟ ਕੇ ਹੋਵੇ। ਜੇਕਰ ਇਹ ਯਾਦ ਰਹੇਗਾ ਕਿ ਪ੍ਰਮਾਤਮਾ ਨੇ ਇਹ ਸਰੀਰ, ਮਨ ਅਤੇ ਧਨ ਵੀ ਦਿੱਤਾ ਹੈ ਤਾਂ ਇਸਦਾ ਮਨ ਵਿਚ ਹੰਕਾਰ ਵੀ ਨਾ ਹੋਵੇ। ਹਰ ਕੋਈ ਸਮਰਪਤ ਭਾਵ ਮਨ ਵਿਚ ਰਖੇ। ਇਹ ਸਭ ਕੁਝ ਪ੍ਰਮਾਤਮਾ ਦੀ ਦੇਣ ਹੈ, ਅਸੀਂ ਇਸਦੀ ਸੰਭਾਲ ਵੀ ਕਰਨੀ ਹੈ। ਮਨ ਵਿਚ ਕੋਈ ਹੰਕਾਰ ਨਹੀ ਹੋਵਗਾ ਅਤੇ ਕੋਈ ਵੀ ਐਸਾ ਕਰਮ ਨਾ ਹੋਵੇ ਜਿਹੜਾ ਮਾਨਵਤਾ—ਇਨਸਾਨੀਅਤ ਤੋਂ ਹੱਟ ਕੇ ਹੋਵੇ। ਸਾਨੂੰ ਇਹ ਇਨਸਾਨੀ ਸਰੀਰ ਮਿਲਿਆ ਹੈ, ਇਸ ਲਈ ਅਸਲ ਵਿਚ ਇਨਸਾਨ ਵੀ ਬਣਨਾ ਹੈ। ਮਨ ਵਿਚ ਨਿਮਰਤਾ ਰਖਦੇ ਹੋਏ ਹਰ ਕਿਸੇ ਨਾਲ ਪਿਆਰ ਅਤੇ ਕਰੁਣਾ ਦਾ ਭਾਵ ਰੱਖਣਾ ਹੈ।

ਦਾਤਾਰ ਹਰ ਕਿਸੇ ਨੂੰ ਭਗਤੀ ਬਖਸ਼ੇ, ਹਰ ਕੋਈ ਨਿਰੰਕਾਰ ਦੇ ਇਸ ਅਸਲੀ ਰੂਪ ਤੋਂ, ਇਸ ਸੱਚਾਈ ਤੋਂ ਵਾਕਿਫ਼ ਹੋਵੇ ਜੋ ਹਮੇਸ਼ਾ ਤੋਂ ਹੀ ਸੱਚ ਹੈ ਅਤੇ ਸੱਚ ਰਹੇਗਾ। ਭਾਵੇਂ ਇਸ ਨਿਰੰਕਾਰ ਦਾ ਕੋਈ ਰੰਗ ਰੂਪ ਨਹੀਂ ਪਰ ਫਿਰ ਵੀ ਇਹ ਸਭ ਰੂਪਾਂ ਵਿਚ ਬਿਰਾਜਮਾਨ ਹੈ। ਕਣ—ਕਣ ਵਿਚ ਪ੍ਰਮਾਤਮਾ ਮੌਜੂਦ ਹੈ ਭਗਤ ਇਸਨੂੰ ਚੌਵੀ ਘੰਟੇ ਵੇਖਦੇ ਰਹਿੰਦੇ ਹਨ ਅਤੇ ਹਰ ਇਨਸਾਨ ਇਸ ਪ੍ਰਮਾਤਮਾ ਨੂੰ ਵੇਖ ਸਕਦਾ ਹੈ।
ਪਟਿਆਲਾ ਜੋਨ ਦੇ ਜੋਨਲ ਇੰਚਾਰਜ ਸ਼੍ਰੀ ਰਾਧੇ ਸ਼ਾਮ ਜੀ ਨੇ ਸਮੂਹ ਸਾਧ ਸੰਗਤ ਵੱਲੋਂ ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਸਤਿਕਾਰਯੋਗ ਨਿਰੰਕਾਰੀ ਰਾਜਪਿਤਾ ਰਮਿਤ ਜੀ ਦਾ ਨਾਭਾ ਵਿਖੇ ਪਹੁੰਚਣ ਤੇ ਦਿਲਾਂ ਦੀਆਂ ਗਹਿਰਾਈਆਂ ਤੋਂ ਸਵਾਗਤ ਅਤੇ ਧੰਨਵਾਦ ਕੀਤਾ। ਨਾਭਾ ਬ੍ਰਾਂਚ ਦੇ ਸੰਯੋਜਕ ਸ੍ਰੀ ਬਲਵੰਤ ਸਿੰਘ ਜੀ ਨੇ ਇਸ ਸਮਾਗਮ ਵਿਚ ਪਹੁੰਚੇ ਸ਼ਹਿਰ ਦੇ ਅਨੇਕਾਂ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਸਿਵਲ ਪ੍ਰਸ਼ਾਸ਼ਨ, ਪੁਲਿਸ ਪ੍ਰਸ਼ਾਸ਼ਨ, ਆਨਾਜ਼ ਮੰਡੀ ਦੇ ਆੜ੍ਹਤੀਆ ਐਸੋਸੀਏਸ਼ਨ ਅਤੇ ਹੋਰ ਸਾਰੇ ਵਿਭਾਗਾਂ ਵੱਲੋਂ ਦਿਤੇ ਗਏ ਸਹਿਯੋਗ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਵੱਲੋਂ ਸਮੂਹ ਸੰਯੋਜਕਾਂ, ਮੁਖੀਆਂ, ਸੇਵਾਦਲ ਦੇ ਅਧਿਕਾਰੀਆਂ ਅਤੇ ਸਮੂਹ ਸੇਵਾਦਲ, ਜਿਨ੍ਹਾਂ ਵੱਲੋਂ ਸਮਾਗਮ ਨੂੰ ਸਫਲ ਬਣਾਉਣ ਲਈ ਆਪਣਾ ਅਹਿਮ ਯੋਗਦਾਨ ਪਾਇਆ ਗਿਆ ਸਭ ਦਾ ਧੰਨਵਾਦ ਕੀਤਾ ਗਿਆ।

Whatsapp बटन दबा कर इस न्यूज को शेयर जरूर करें 

Advertising Space


स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे.

Donate Now

लाइव कैलेंडर

September 2026
M T W T F S S
 123456
78910111213
14151617181920
21222324252627
282930