नमस्कार 🙏 हमारे न्यूज पोर्टल - मे आपका स्वागत हैं ,यहाँ आपको हमेशा ताजा खबरों से रूबरू कराया जाएगा , खबर ओर विज्ञापन के लिए संपर्क करे +91 70187 41157 ,हमारे यूट्यूब चैनल को सबस्क्राइब करें, साथ मे हमारे फेसबुक को लाइक जरूर करें , ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਬੈਠਕ ਸੰਪੰਨ – भारतीय नेशनल न्यूज

ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਾਸਿਕ ਬੈਠਕ ਸੰਪੰਨ

😊 कृपया इस न्यूज को शेयर करें😊

ਪੰਜਾਬੀ ਲਿਖਾਰੀ ਸਭਾ ਕੁਰਾਲੀ ਦੀ ਮਹੀਨਾਵਾਰ ਬੈਠਕ ਖਾਲਸਾ ਸਕੂਲ ਵਿੱਚ ਸਭਾ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ।

ਸਭਾ ਦੇ ਮੀਡੀਆ ਸਕੱਤਰ ਭੁਪਿੰਦਰ ਸਿੰਘ ਭਾਗੋਮਾਜਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਠਕ ਦੌਰਾਨ ਮੁਲਾਜ਼ਮਾਂ ਨੂੰ ਡੀ.ਏ. ਜਾਰੀ ਕਰਨ ਦੀ ਮੰਗ ਦਾ ਸਮਰਥਨ ਕੀਤਾ ਗਿਆ। ਇਸ ਦੇ ਨਾਲ ਹੀ ਦਿੱਲੀ ਵਿੱਚ ਸਿੱਖਿਆ ਨਾਲ ਜੁੜੇ ਸੁਧਾਰਾਂ ਲਈ ਵਿਦਿਆਰਥੀਆਂ ਵੱਲੋਂ ਚਲਾਏ ਜਾ ਰਹੇ ਸ਼ਾਂਤਮਈ ਅੰਦੋਲਨ ਨਾਲ ਹਮਦਰਦੀ ਪ੍ਰਗਟ ਕੀਤੀ ਗਈ। ਗੁਰੂ ਘਰਾਂ ਵੱਲੋਂ ਅੰਦੋਲਨਕਾਰੀ ਵਿਦਿਆਰਥੀਆਂ ਦੀ ਸੇਵਾ ਅਤੇ ਸਹਾਇਤਾ ਕੀਤੇ ਜਾਣ ਦੀ ਵੀ ਪ੍ਰਸ਼ੰਸਾ ਕੀਤੀ ਗਈ।

ਸਾਹਿਤਕ ਸਮਾਗਮ ਦੀ ਸ਼ੁਰੂਆਤ ਅਮਰੀਕ ਸਿੰਘ ਛਿੱਬਰ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਵਾਰ ਪੇਸ਼ ਕਰਕੇ ਕੀਤੀ। ਚਰਨਜੀਤ ਸਿੰਘ ਕਤਰਾ ਨੇ “ਬੂੰਦ ਏ ਕਤਰਾ ਹਾਂ ਮੈਂ” ਰਚਨਾ ਸੁਣਾਈ, ਜਦਕਿ ਕੁਲਵਿੰਦਰ ਸਿੰਘ ਖੈਰਾਬਾਦੀ ਨੇ ਆਪਣੀ ਗ਼ਜ਼ਲ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਹਰਜਿੰਦਰ ਸਿੰਘ ਗਪਾਲੋਂ ਨੇ “ਦਿਨ ਚਾਰ ਜਵਾਨੀ ਦੇ” ਗੀਤ ਪੇਸ਼ ਕੀਤਾ। ਐਸ.ਡੀ.ਓ. ਗੁਰਨਾਮ ਸਿੰਘ ਬਿਜਲੀ ਨੇ “ਕਾਇਨਾਤ ਤੇ ਜੋਬਨ ਆਉਂਦਾ” ਰਚਨਾ ਦਾ ਪਾਠ ਕੀਤਾ। ਜਸਵਿੰਦਰ ਸਿੰਘ ਰਾਉ ਨੇ “ਮੈਨੂੰ ਝੁਕਣ ਦੀ ਆਦਤ ਨਹੀਂ” ਰਚਨਾ ਰਾਹੀਂ ਆਪਣੇ ਵਿਚਾਰ ਪ੍ਰਗਟ ਕੀਤੇ। ਮਹਾਂਬੀਰ ਮਾਜਰੀ ਨੇ “ਧੰਨਵਾਦ” ਸਿਰਲੇਖ ਵਾਲੀ ਕਹਾਣੀ ਸੁਣਾਈ। ਨਵੇਂ ਮੈਂਬਰ ਸੂਰਜ ਨੇ ਸੁਰੀਲੇ ਗੀਤਾਂ ਦੀ ਪੇਸ਼ਕਾਰੀ ਕੀਤੀ। ਭੁਪਿੰਦਰ ਸਿੰਘ ਭਾਗੋਮਾਜਰਾ ਨੇ ਕੈਨੇਡਾ ਯਾਤਰਾ ਦੇ ਆਪਣੇ ਤਜਰਬੇ ਸਾਂਝੇ ਕੀਤੇ, ਜਦਕਿ ਖਜਾਨਚੀ ਜਸਕੀਰਤ ਸਿੰਘ ਨੇ “ਤੂੰ ਮੰਜ਼ਿਲ ਵੱਲ ਤੁਰਿਆ ਜਾ” ਰਚਨਾ ਪੜ੍ਹੀ।

ਸਭਾ ਦੇ ਜਨਰਲ ਸਕੱਤਰ ਡਾ. ਰਾਜਿੰਦਰ ਸਿੰਘ ਕੁਰਾਲੀ ਨੇ ਮੀਰੀ-ਪੀਰੀ ਦੇ ਸਿਧਾਂਤ ਬਾਰੇ ਸੰਬੋਧਨ ਕਰਦਿਆਂ ਇਤਿਹਾਸਕ ਪ੍ਰਸੰਗਾਂ ਦੇ ਆਧਾਰ ‘ਤੇ ਗੁਰੂ ਸਾਹਿਬ ਦੇ ਲੋਕ-ਭਲਾਈ ਅਤੇ ਜਾਬਰ ਰਾਜ ਦੇ ਵਿਰੋਧ ਸੰਬੰਧੀ ਵਿਚਾਰਾਂ ਦੀ ਵਿਆਖਿਆ ਕੀਤੀ।

ਪ੍ਰਧਾਨ ਹਰਦੀਪ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਸਾਹਿਤ ਅਤੇ ਪੰਜਾਬੀ ਵਿਰਾਸਤ ਨਾਲ ਜੋੜਨ ਦੇ ਉਦੇਸ਼ ਨਾਲ ਸਕੂਲਾਂ ਵਿੱਚ ਸਾਹਿਤਕ ਲਿਖਤ ਮੁਕਾਬਲੇ ਕਰਵਾਉਣ ਦੀ ਯੋਜਨਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਆਪਣੇ ਕੁਝ ਪ੍ਰਭਾਵਸ਼ਾਲੀ ਦੋਹੇ ਵੀ ਸਰੋਤਿਆਂ ਨਾਲ ਸਾਂਝੇ ਕੀਤੇ।

ਸਮਾਗਮ ਦਾ ਮੰਚ ਸੰਚਾਲਨ ਲੈਕਚਰਾਰ ਭੁਪਿੰਦਰ ਸਿੰਘ ਭਾਗੋਮਾਜਰਾ ਨੇ ਕੀਤਾ ਅਤੇ ਵਿਦਿਆਰਥੀਆਂ ਨੂੰ ਸਭਾ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ।

Whatsapp बटन दबा कर इस न्यूज को शेयर जरूर करें 

Advertising Space


स्वतंत्र और सच्ची पत्रकारिता के लिए ज़रूरी है कि वो कॉरपोरेट और राजनैतिक नियंत्रण से मुक्त हो। ऐसा तभी संभव है जब जनता आगे आए और सहयोग करे.

Donate Now

लाइव कैलेंडर

September 2026
M T W T F S S
 123456
78910111213
14151617181920
21222324252627
282930